Punjabi Literature .

Related Posts Plugin for WordPress, Blogger...

Punjabi Literature

Related Posts Plugin for WordPress, Blogger...

Thursday, July 24, 2014

ਆਰ.ਬੀ.ਸੋਹਲ 0-ਪੰਜਾਬੀ ਰਚਨਾਵਾਂ


ਖੁਸ਼ਬੂ ਤੇਰੇ ਵਿਹੜੇ ਦੀ ਬਾਬਲ
ਆਰ. ਬੀ. ਸੋਹਲ, ਗੁਰਦਾਸਪੁਰ
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ ਮੰਨ ਨੂੰ ਸਦਾ ਹੀ ਭਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਬਾਪੁ ਬੇਬੇ ਤਾਇਆਂ ਚਾਚਿਆਂ ਬੜਾ ਹੀ ਲਾਡ ਲਡਾਇਆ ਏ
ਸਾਰਿਆਂ ਨੇ ਮੈਨੂੰ ਹਿੱਕ ਨਾਲ ਲਾ ਕੇ ਗੋਦੀ ਵਿੱਚ ਖਿਡਾਇਆ ਏ
ਸਖੀਆਂ ਦੇ ਨਾਲ ਗਿੱਧਾ ਤੇ ਪੀਂਘਾ ਦੀ ਯਾਦ ਹੀ ਆਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਵਿਹੜੇ ਦੇ ਵਿੱਚ ਬੈਠੇ ਰਹਿੰਦੇ ,ਵਿੱਚ ਤੰਦੂਰਾਂ ਰੋਟੀ ਲਾਂਦੇ
ਆਂਡ-ਗੁਵਾੰਡ ਦਾ ਬਣਦਾ ਡੇਰਾ ਮਿਲਕੇ ਸਭ ਫਿਰ ਖਾਣਾ ਖਾਂਦੇ
ਆਂਦੀ ਮਹਿਕ ਹਵਾ ਦੀ ਪਿੰਡੋਂ ਮਿਲਣ ਦੀ ਤਾਂਗ ਵਧਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਨਾ ਕੋਈ ਫਿਕਰ ਨਾ ਫਾਕਾ ਹੁੰਦਾ ਪੰਛੀਆਂ ਵਾਂਗ ਆਜ਼ਾਦੀ ਸੀ
ਵੀਰਿਆਂ ਨੇ ਮੈਨੂੰ ਮਾਨ ਬਖਸ਼ਿਆ ਜਿਵੇਂ ਮੈ ਸਹਿਜ਼ਾਦੀ ਸੀ
ਖੈਰ ਹੋਏ ਸਦਾ ਦਮ ਉਹਨਾ ਦੇ ਨਿੱਤ ਮੈ ਪੀਰ ਮਨਾਉਂਦੀ ਏਂ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਰੱਖਿਆ ਨਾ ਘਰ ਰੱਖ ਸਕੇਗਾ ਰਾਜਾ ਹੈ ਜਾਂ ਰੰਕ ਹੋਵੇ
ਧੀ ਨੂੰ ਘਰ ਫਿਰ ਛੱਡਣਾ ਪੈਂਦਾ ਇੱਸ ਦੇ ਵਿੱਚ ਨਾ ਛੱਕ ਹੋਵੇ
ਸੋਰਿਆਂ ਦੇ ਘਰ ਵਸਨਾ ਸੋਹਲ  ਇਹੋ ਰੀਤ ਕਹਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ

ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਆਰ. ਬੀ. ਸੋਹਲ, ਗੁਰਦਾਸਪੁਰ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ
ਮਿੱਟੀ ਦੇ ਖਿਡੋਨੇ ਵਾਂਗ ਤੋੜਿਆ ਏ ਦਿਲ ਨੂੰ
ਜ਼ੁਲਮ ਤੇਰੇ ਦੀ ਹੱਦ ਪਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਮਨਿਆਂ ਸੀ ਰੱਬ ਤੈਨੂੰ ਮੇਲ ਜਦੋਂ ਹੋਇਆ ਸੀ
ਨੈਣਾਂ ਚ ਵਸਾ ਕੇ ਬੂਹਾ ਪਲਕਾਂ ਦਾ ਢੋਇਆ ਸੀ
ਰਹਿੰਦੇ ਸੀ ਸਜਾਉਂਦੇ ਤੇਰੇ ਰਾਹਾਂ ਤੇ ਨਿਗਾਹਾਂ ਨੂੰ
ਸੜ ਗਈਆਂ ਅਖਾਂ ਹੰਝੂ ਖਾਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਤੁਰਦੇ ਸੀ ਸਾਹ ਮੇਰੇ ਸਾਹਾਂ ਨਾਲ ਤੇਰੇ ਨੀ
ਨਸਾਂ ਵਿੱਚ ਵੱਸਦੀ ਸੀ ਲਹੁ ਬਣ ਮੇਰੇ ਨੀ
ਹੋਗੀ ਬੇ-ਵਫ਼ਾ ਤੂੰ ਭੁੱਲੀ ਸਾਡੀਆਂ ਵਫਾਵਾਂ ਨੂੰ
ਗੈਰਾਂ ਨਾਲ ਵੇਖ ਤੈਨੂੰ ਦਿੱਲ ਸਾੜ ਬੈਠੇਂ ਹਾਂ
ਝੂਠੀਏ ਤੇਰੇ ਤੇ..................
ਲਾਈਆਂ ਕਿਓਂ ਤੂੰ ਵੈਰਨੇ ਜੇ ਦਗਾ ਹੀ ਕਮਾਉਣਾ ਸੀ
ਪਾ ਕੇ ਮੁੱਲ ਵੱਧ ਦੀਨ ਆਪਣਾ ਗੁਆਉਨਾ ਸੀ
ਵੇਖ ਕੇ ਰੋਵੇਂਗੀ ਤੂੰ ਵੀ ਸੁੰਨੀਆਂ ਹੀ ਬਾਹਾਂ ਨੂੰ
ਸੋਹਲ ਅੱਜ ਦੁਖ ਸਾਰੇ ਜ਼ਾਹਰ ਕਰ ਬੈਠੇਂ ਹਾਂ
ਝੂਠੀਏ ਤੇਰੇ ਤੇ ਇਤਬਾਰ ਕਰ ਬੈਠੇਂ ਹਾਂ
ਤੇਰੇ ਤੋਂ ਅਸੀਂ ਨੀ ਜਿੰਦ ਜਾਨ ਵਾਰ ਬੈਠੇਂ ਹਾਂ ..............
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ ਜਾਂਦਾ
ਆਰ. ਬੀ. ਸੋਹਲ, ਗੁਰਦਾਸਪੁਰ
ਬਿਨ ਤੇਰੇ ਸੱਜਣਾ ਵੇ ਦੁੱਖ ਹੰਡਾਇਆ ਨਹੀਂ ਜਾਂਦਾ
ਹੁਣ ਸੁੱਕੀਆਂ ਪਲਕਾਂ ਚੋਂ ਨੀਰ ਵਹਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਸਾਡੇ ਦਿੱਲ ਦੀਆਂ ਰਮਜ਼ਾਂ ਨੂੰ ਵੇ ਤੂੰ ਸਮਝ ਨਹੀ ਸਕਦਾ
ਮੁੱਲ ਇਸ਼ਕ ਦਾ ਕੀ ਪਾਵੇਂ ਤੈਨੂੰ ਖਿਆਲ ਰਹੇ ਲੱਖ ਦਾ
ਨਹੀ ਮਨਫੀ ਦੁੱਖ ਹੁੰਦੇ ਦਰਦ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਮੈਨੂੰ ਹਰ ਪੱਲ ਲਗਦਾ ਹੈ ਜੋ ਹੋਇਆ ਸਦੀਆਂ ਤੋਂ ਭਾਰਾ
ਲਹੁ ਮਾਸ ਦਾ ਬੁੱਤ ਬਣਕੇ ਰਹਿ ਗਿਆ ਬਿਨ੍ਹ ਰੂਹ ਤੋਂ ਢਾਰਾ
ਦਿੰਨ ਰਾਤ ਤੜਫਦੀ ਹਾਂ ਵਕਤ ਲੰਘਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਤੂੰ ਲੈ ਗਿਆ ਖੁਸ਼ੀਆਂ ਨੂੰ ਵੇ ਮੈਂ ਹੱਸਣਾ ਭੁਲ ਗਈ ਹਾਂ
ਮੇਰੇ ਹੋਸ਼ ਗੁਵਾਚ ਗਏ ਕਖਾਂ ਵਾਂਗ ਮੈਂ ਰੁਲ ਗਈ ਹਾਂ
ਇਹ ਜ਼ਖਮ ਅਵੱਲਾ ਜੋ ਕਦੇ ਵਿਖਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................

ਹਰ ਪੱਲ ਸੋਹਲਵੇ ਮੈਂ ਰਹਿੰਦੀ ਔਂਸੀਆਂ ਪਾਉਂਦੀ ਹਾਂ
ਆਉਣ ਲਈ ਤੇਰੇ ਵੇ ਮਾਹੀਆ ਪੀਰ ਮਨਾਉਂਦੀ ਹਾਂ
ਹੁਣ ਵਸਲਾਂ ਨੂੰ ਤਰਸ ਗਈ ਹਿਜਰ ਘਟਾਇਆ ਨਹੀਂ ਜਾਂਦਾ
ਬਿਨ ਤੇਰੇ ਸੱਜਣਾ ਵੇ ........................................
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਆਰ. ਬੀ. ਸੋਹਲ, ਗੁਰਦਾਸਪੁਰ
ਨੈਣਾਂ ਦਾ ਕੀ ਕਰੀਏ ਮੇਰੇ ਵੱਸ ਨ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਜਦੋਂ ਛੂ ਕੇ ਸੋਹਣੀਏ ਨੀ ਤੈਨੂੰ ਮਸਤ ਹਵਾ ਲੰਘੇ
ਤੇਰੇ ਬਦਨ ਦੀ ਖੁਸ਼ਬੂ ਨੀ ਮੇਰੇ ਸਾਹਾਂ ਨੂੰ ਰੰਗੇ
ਤੈਨੂੰ ਕਰਨ ਲਈ ਸੱਜਦਾ ਰਾਹਾਂ ਵਿੱਚ ਬਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੇਰੀ ਝਲਕ ਮਿਲੇ ਜਿਥੇ ਉਸ ਥਾਂ ਤੇ ਖੜ ਜਾਵਾਂ
ਤੂੰ ਨਦੀ ਹੈ ਹੁਸਨਾਂ ਦੀ ਬਣ ਵੇਗ ਮੈਂ ਹੜ ਜਾਵਾਂ
ਛੱਡੇ ਤੀਰ ਤੂੰ ਨਜ਼ਰਾਂ ਦੇ ਨਜ਼ਰਾਂ ਨਾਲ ਖਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਤੂੰ ਬਣ ਕੇ ਹੂਰ ਪਰੀ ਸੋਚਾਂ ਵਿੱਚ ਆ ਜਾਵੇਂ
ਬਣ ਸੁਪਨਾ ਆਣ ਖੜੇ ਮੈਨੂੰ ਰਾਤ ਜਗਾ ਜਾਵੇਂ
ਹੁਣ ਹੋਸ਼ ਗੁਵਾਚ ਗਏ ਲੋਕੀਂ ਕਮਲਾ ਕਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ
ਕੋਈ ਪਿਆਰ ਦਾ ਨਾ ਦੇਵੇ ਕੋਈ ਇਸ਼ਕ ਕਹੇ ਇਸਨੂੰ
ਸੋਹਲ ਰਾਜ਼ ਨਾ ਬੁਝ ਸਕਿਆ ਨਾ ਅਸਰ ਦਵਾ ਇਸਨੂੰ
ਜੋ ਨੈਣੀਂ ਉੱਤਰ ਗਏ ਸਦਾ ਦਿੱਲ ਵਿੱਚ ਰਹਿੰਦੇ ਨੇ
ਸੱਜਨਾਂ ਨੂੰ ਤੱਕਣਾ ਮੈਂ ਪਲਕਾਂ ਨੂੰ ਕਹਿੰਦੇ ਨੇ


ਆਰ.ਬੀ.ਸੋਹਲ
ਨਜਦੀਕ ਗੁਰਦਾਸਪੁਰ ਪਬਲਿਕ ਸਕੂਲ,
ਬਹਿਰਾਮਪੁਰ ਰੋਡ,ਗੁਰਦਾਸਪੁਰ
ਮੋਬਾਇਲ : 09596898840

Email : rbsohal@gmail.com

Thanks for Reading this. Like us on Facebook https://www.facebook.com/shivbatalvi and Subscribe to stay in touch.

Sunday, July 20, 2014

Book on Shiv by Respected Manu Sharma ji .
Thanks for Reading this. Like us on Facebook https://www.facebook.com/shivbatalvi and Subscribe to stay in touch.

ਆਰ.ਬੀ.ਸੋਹਲ

ਹਰ ਕਦਮ ਮੈਂ ਹਾਦਸੇ ਝੱਲਦੀ ਰਹੀ ਐ ਜਿੰਦਗੀ

ਹਰ ਕਦਮ ਮੈਂ ਹਾਦਸੇ ਝੱਲਦੀ ਰਹੀ ਐ ਜਿੰਦਗੀ |ਜਿਉਣ ਦੀ ਪਰ ਲਾਟ ਬਲਦੀ ਰਹੀ ਐ ਜਿੰਦਗੀ,
ਪਤਝੜਾਂ ਦਾ ਦੌਰ ਏਥੇ ਨ੍ਹੇਰਿਆਂ ਦਾ ਹੀ ਰਾਜ ਹੈ, ਬਹਾਰਾਂ ਦਾ ਸੁਨੇਹਾ ਤੂੰ ਘੱਲਦੀ ਰਹੀ ਐ ਜਿੰਦਗੀ|
ਦਰਿਆ ਬਣਕੇ ਗਮਾਂ ਦਾ ਅਜ਼ਲਾਂ ਤੋਂ ਮੈਂ ਵਹਿ ਰਹੀ, ਪੀੜਾ ਕਿਨਾਰਿਆਂ ਤੋਂ ਵੀ ਰਲਦੀ ਰਹੀ ਐ ਜਿੰਦਗੀ|
ਚੂਰੀਆਂ ਖੁਵਾਈਆਂ ਅਸਾਂ ਪਰ ਪਰਿੰਦਾ ਤੁਰ ਗਿਆ, ਆਸ ਓਦੇ ਆਉਣ ਦੀ ਵੀ ਪਲ ਰਹੀ ਐ ਜਿੰਦਗੀ|
ਅਜਨਬੀ ਦੇ ਵਾਂਗਰਾਂ ਤੂੰ ਮਿਲ ਰਹੀਂ ਹੈਂ ਦੂਰ ਤੋ,ਆ ਕਰੀਬ ਦੇਖ ਕਿੱਦਾਂ ਜਲ ਰਹੀ ਮੈਂ ਜਿੰਦਗੀ|
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ

ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਲੈ ਕੇ ਆਜਾ ਕੋਈ ਤੂੰ ਸੁਨੇਹਾ ਮੇਰੇ ਮਾਹੀ ਦਾ
ਉਹਨੂੰ ਬੋਲ ਸੱਜਣਾ ਤੋਂ ਦੂਰ ਨਈਓਂ ਜਾਈਦਾ
ਰਮਜ਼ਾਂ ਇਹ ਦਿਲ ਦੀਆਂ ਕਿਨੂੰ ਮੈਂ ਸੁਣਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਚੂੜਾ ਹੋਇਆ ਫਿੱਕਾ ਖੁੱਲੇ ਰਹਿੰਦੇ ਮੇਰੇ ਵਾਲ ਵੇ
ਮੁੱਖ ਤੇ ਉਦਾਸੀ ਰਹੀਆਂ ਬੁੱਲੀਆਂ ਨਾ ਲਾਲ ਵੇ
ਝਾੰਜਰਾਂ ਨੂੰ ਮਾਹੀ ਬਿਨਾਂ ਕਿਦਾਂ ਛਣਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਆਈ ਰੁੱਤ ਚੰਨਾਂ ਵੇਖ ਬਾਗੀ ਪੀਂਘਾਂ ਪਾਉਣ ਦੀ
ਤੇਰੇ ਬਿਨਾ ਡੰਗਦੀ ਏ ਰੁੱਤ ਸਾਨੂੰ ਸਾਉਣ ਦੀ
ਕਿਹੜੀ- ਕਿਹੜੀ ਰੁੱਤ ਬਿੰਨ ਤੇਰੇ ਮੈਂ ਮਨਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਕਜਲਾ ਵੀ ਰੁੜ ਜਾਂਦਾ ਹੰਝੂਆਂ ਦੇ ਨਾਲ ਵੇ
ਮੱਥੇ ਦੇ ਸਿੰਧੂਰ ਦਾ ਵੀ ਕਰੇਂ ਨਾ ਖਿਆਲ ਵੇ
ਘੋਲ ਰੱਖੀ ਮਹਿੰਦੀ ਜਦੋਂ ਆਵੇਂ ਤੂੰ ਲਗਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ

ਬਣ ਜਾ ਰਿਸ਼ਮ ਦੇ ਨ੍ਹੇਰਿਆਂ ਨੂੰ ਇਕਰਾਰ ਕੋਈ
ਬਣਕੇ ਵਸਲ ਤੂੰ ਕਰ ਬਿਰਹਾ ਤੇ ਉਪਕਾਰ ਕੋਈ
ਸੂਰਜ਼ ਚੰਨ ਤਾਰੇ ਲਗਦਾ ਹੁਣ ਸਾਡੇ ਤੋਂ ਖਵਾ ਹੋਏ
ਦੋ ਘੜੀਆਂ ਹੀ ਲੋ ਜੁਗਨੂੰ ਦੀ ਦੇ ਜਾ ਉਧਾਰ ਕੋਈ
ਦਿੱਲ ਪਥਰ,ਅਖਾਂ ਕਠੋਰ,ਹੰਝੂ ਸੁੱਕ ਨਾ ਜਾਨ ਕਿਤੇ
ਬੱਦਲੀ ਗਮਾ ਦੀ ਬਰਸ ਕੇ ਤੂੰ ਕਰ ਜਾ ਬਹਾਰ ਕੋਈ
ਪਤਝੜਾਂ ਦਾ ਕੀ ਦੋਸ਼ ਅਸੀਂ ਤਾਂ ਆਪ ਹੀ ਕਿਰ ਗਏ
ਫਿਜ਼ਾ ਲੋਟਾਣ ਦਾ ਅੱਜ ਤੂੰ ਕਰ ਜਾ ਇਜਹਾਰ ਕੋਈ
ਸ਼ਮਾਂ ਬਣਕੇ ਮੈ ਐਦਾਂ ਸਾਰੀ ਰਾਤ ਨਾ ਜਲਦਾ ਰਹਾਂ
ਸ਼ੁਕਦੇ ਤੁਫਾਨਾਂ ਚ ਮੈਨੂੰ ਖੜਨ ਦਾ ਦੇ ਹੰਕਾਰ ਕੋਈ
ਮਿੱਟ ਜਾਵੇ ਨਾ ਵਜ਼ੂਦ ਕਿਤੇ ਪੰਨਿਆਂ ਤੇ ਹੀ ਸੋਹਲ
ਸਮਝ ਕੇ ਮੈਨੂੰ ਪੜੇ ਅਤੇ ਗਾਵੇ ਅੱਜ ਫਨਕਾਰ ਕੋਈ

ਗਜ਼ਲ

ਲੜ ਮਾੜਾ ਤੂੰ ਫੜਦਾ ਹੈਂ i
ਹਰ ਗਲ ਤੇ ਤੂੰ ਲੜਦਾ ਹੈਂ i

ਮਾੜੀ ਹੀ ਤੂੰ ਕੀਤੀ ਹੈ,
ਮਾੜਾ ਹੀ ਤੂੰ ਘੜਦਾ ਹੈਂ i

ਲੋਕਾਂ ਨੂ ਜੋ ਲਾਈ ਹੈ,
ਉਸਦੇ ਕਰਕੇ ਸੜਦਾ ਹੈਂ i

ਸਾਗਰ ਕੰਢੇ ਰੁੱਲ ਕੇ ਹੁਣ,
ਛੱਪੜ ਚੋ ਕੀ ਫੜਦਾ ਹੈਂi

ਲੋਕਾਂ ਦਾ ਹੀ ਖਾਦਾ ਹੈ,
ਖੁੱਸਣ ਤੋਂ ਹੁਣ ਡਰਦਾ ਹੈਂ i

ਸਾਰਾ ਜੀਵਨ ਮਰ ਕੇ ਤੂੰ,
ਸੂਲੀ ਤੋਂ ਕਿਓਂ ਡਰਦਾ ਹੈਂ i

ਲੈ ਨੇਕੀ ਰਸਤਾ ਫੜ ਸੋਹਲ,
ਹਰ ਦਮ ਮਾੜਾ ਪੜਦਾ ਹੈਂ i


ਆਰ.ਬੀ.ਸੋਹਲ
ਨਜਦੀਕ ਗੁਰਦਾਸਪੁਰ ਪਬਲਿਕ ਸਕੂਲ,
ਬਹਿਰਾਮਪੁਰ ਰੋਡ,ਗੁਰਦਾਸਪੁਰ
ਮੋਬਾਇਲ : 09596898840

Email : rbsohal@gmail.com

Sunday, June 29, 2014

ਗਜ਼ਲThanks for Reading this. Like us on Facebook https://www.facebook.com/shivbatalvi and Subscribe to stay in touch.

Saturday, May 10, 2014

ਗ਼ਜ਼ਲ...ਅਨੂ ਬਾਲਾ

ਚੜ੍ਹੀ ਸੂਲੀ 'ਤੇ...
ਚੜ੍ਹੀ ਸੂਲੀ 'ਤੇ ਵੀ ਮੈਂ ਹੱਸਦੀ ਕਚਨਾਰ ਹੋ ਜਾਵਾਂ
ਖ਼ੁਦਾ , ਮੈਂ ਅੱਤ ਦੇ ਤਰ੍ਸੇਵਿਆਂ ਤੋਂ ਪਾਰ ਹੋ ਜਾਵਾਂ
ਮੈਂ ਐਸਾ ਫੁੱਲ ਹੋਵਾਂ ਨੇਰ੍ਹੀਆਂ ਵਿਚ ਵੀ ਨਾ ਜੋ ਬਿਖਰੇ
ਹਵਾਵਾਂ ਲਈ ਸਦੀਵੀ ਮਹਿਕ ਦਾ ਭੰਡਾਰ ਹੋ ਜਾਵਾਂ
ਮੇਰੇ ਲੂੰ ਲੂੰ 'ਚੋਂ ਫੁੱਟਣ ਲਿਸ਼ਕਦੇ ਖੰਜਰ ਤੇ ਕਿਰਪਾਨਾਂ
ਮੈਂ ਘਾਹ ਦੀ ਤਿੜ ਸਹੀ, ਜ਼ਾਲਿਮ ਲਈ ਵੰਗਾਰ ਹੋ ਜਾਵਾਂ
ਕਹਿਣ ਪਰਬਤ 'ਮੁਕਰਰ' ਤੇ ਕਹੇ 'ਕਿਆ ਬਾਤ ਹੈ' ਸੂਰਜ
ਮੈਂ ਮਿੱਟੀ ਹਾਂ, ਮਗਰ ਏਦਾਂ ਦੀ ਸਿਰਜਣਹਾਰ ਹੋ ਜਾਵਾਂ
ਬੜੀ ਮਾਸੂਮ ਬੱਦਲੀ ਹਾਂ, ਖੜ੍ਹੀ ਤੇਰੇ ਦਰੀਂ ਸਹਿਰਾ
ਦੁਆ ਕਰਦੀ ਹਾਂ ਤੇਰੀ ਪਿਆਸ ਨੂੰ ਸਵੀਕਾਰ ਹੋ ਜਾਵਾਂ
ਕਿਹਾ ਕਵਿਤਾ ਨੇ ਮੇਰੇ ਸਿਸ੍ਕਦੇ ਦਿਲ ਨੂੰ ਗਲ਼ੇ ਲਾ ਕੇ
ਜੇ ਤੂੰ ਚਾਹੇਂ ਤਾਂ ਤੇਰੇ ਦਰਦ ਦਾ ਸੰਚਾਰ ਹੋ ਜਾਵਾਂ

Thanks for Reading this. Like us on Facebook https://www.facebook.com/shivbatalvi and Subscribe to stay in touch.

Total Pageviews

ਰਚਨਾਵਾਂ

ਸਮੂਹ ਪੰਜਾਬੀ ਕਹਾਣੀਕਾਰਾਂ, ਕਵਿਤਾ, ਗਜ਼ਲ, ਗੀਤ, ਵਿਅੰਗ, ਲੇਖ, ਲੇਖਕਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਕੰਪਿਊਟਰ ਟਾਈਪ ਕਰ ਕੇ ਭੇਜਣ। । ਰਚਨਾਵਾਂ ਸੰਖੇਪ, ਸਪੱਸ਼ਟ ਅਤੇ ਮੌਲਿਕ ਹੋਣੀਆਂ ਚਾਹੀਦੀਆਂ ਹਨ। ਨਵੀਆਂ ਛਪੀਆਂ ਪੁਸਤਕਾਂ ਦੀ ਜਾਣਕਾਰੀ ਦੇਣ ਬਾਰੇ, ਲਿਖਾਰੀ ਦਾ ਨਾਮ, ਪੁਸਤਕ ਦਾ ਨਾਮ, ਸਫੇ, ਮੁੱਲ ਅਤੇ ਪ੍ਰਕਾਸ਼ਕ ਦਾ ਨਾਮ ਪੇਪਰ ਵਿਚ ਛਾਪਿਆ ਜਾਵੇਗਾ।
ਆਪਣੀਆਂ ਰਚਨਾਵਾਂ ਇਸ ਪਤੇ ਤੇ ਭੇਜੀਆਂ ਜਾਣ:
rajlallysharma@gmail.com